ਧਨਾਸਰੀ ਮਹਲਾ ੫ ॥
 
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
ਠਾਕੁਰੁ ਗਾਈਐ ਆਤਮ ਰੰਗਿ ॥
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥    
      
(ਪੰਨਾ ੬੭੯)

[ਵਿਆਖਿਆ]
ਧਨਾਸਰੀ ਮਹਲਾ ੫ ॥
                                 
ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।
ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ—ਇਸ
ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ।੧।ਰਹਾਉ।
ਹੇ ਭਾਈ ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ
ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ । ਪੂਰਾ ਗੁਰੂ ਜਿਸ ਮਨੁੱਖ ਦਾ
(ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ,
ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ
(ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ।੧। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!
ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ
ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ । (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ
ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ।੨।੪।੩੫।
(ਪੰਨਾ ੬੭੯)
੨੩ ਜੂਨ ੨੦੨੧
धनासरी महला ५ ॥
 
जा कउ हरि रंगु लागो इसु जुग महि सो कहीअत है सूरा ॥
आतम जिणै सगल वसि ता कै जा का सतिगुरु पूरा ॥१॥
ठाकुरु गाईऐ आतम रंगि ॥
सरणी पावन नाम धिआवन सहजि समावन संगि ॥१॥ रहाउ ॥
जन के चरन वसहि मेरै हीअरै संगि पुनीता देही ॥
जन की धूरि देहु किरपा निधि नानक कै सुखु एही ॥२॥४॥३५॥
(पँना ६७९)

[विआखिआ]
धनासरी महला ५ ॥
हे भाई! दिल दे पिआर नाल परमातमा दी सिफ़ति-सालाह करनी चाहीदी है ।
उस परमातमा दी सरन विच टिके रहिणा, उस दा नाम सिमरना—इस
तरीके नाल आतमक अडोलता विच टिक के उस विच लीन हो जाईदा है ।१।रहाउ।
हे भाई! इस जगत विच उह मनुख्ख सूरमा आखिआ जांदा है जिस नूँ
जिस दे हिरदे विच) प्रभू दा पिआर पैदा हो जांदा है । पूरा गुरू जिस मनुख्ख दा
(मददगार बण जांदा) है, उह मनुख्ख आपणे मन नूँ जित्त लैंदा है,
सारी (स्रिशटी) उस दे वस्स विच आ जांदी है
(दुनीआ दा कोई पदारथ उस नूँ मोह नहीं सकदा) ।१। हे किरपा दे ख़ज़ाने प्रभू!
जे तेरे दासां दे चरन मेरे हिरदे विच वस्स पैण, तां उहनां दी सँगति
विच मेरा सरीर पवित्र हो जाए । (मेहर कर, मैनूँ) आपणे दासां दे
चरनां दी धूड़ बख़श, मैं नानक वासते (सभ तों वड्डा) इही सुख है ।२।४।३५।
 
(पँना ६७९)
२३ जून २०२१
đnasrï mhLa 5 .
 
ja kŮ hri rɳgu Lago Ėsu jug mhi so khïȦŧ hÿ süra .
Äŧm jiņÿ sgL vsi ŧa kÿ ja ka sŧiguru püra .1.
ţakuru gaËǢ Äŧm rɳgi .
srņï pavn nam điÄvn shji smavn sɳgi .1. rhaŮ .
jn ky crn vshi myrÿ hïȦrÿ sɳgi punïŧa ɗyhï .
jn kï đüri ɗyhu kirpa niđi nank kÿ suķu Æhï .2.4.35.
     
(pɳna 679)

[viÄķiÄ]
đnasrï mhLa 5 .
       
hy ßaË! ɗiL ɗy piÄr naL prmaŧma ɗï sifŧi-saLah krnï cahïɗï hÿ ,
Ůs prmaŧma ɗï srn vic tiky rhiņa, Ůs ɗa nam simrna—Ės
ŧrïky naL Äŧmk ȦdoLŧa vic tik ky Ůs vic Lïn ho jaËɗa hÿ ,1,rhaŮ,
hy ßaË! Ės jgŧ vic Ůh mnuƻķ sürma ÄķiÄ jaɲɗa hÿ jis nüɳ
jis ɗy hirɗy vic) pɹßü ɗa piÄr pÿɗa ho jaɲɗa hÿ , püra gurü jis mnuƻķ ɗa
(mɗɗgar bņ jaɲɗa) hÿ, Ůh mnuƻķ Äpņy mn nüɳ jiƻŧ Lÿɲɗa hÿ,
sarï (sɹiƨtï) Ůs ɗy vƻs vic Ä jaɲɗï hÿ
(ɗunïÄ ɗa koË pɗarȶ Ůs nüɳ moh nhïɲ skɗa) ,1, hy kirpa ɗy ķzany pɹßü!
jy ŧyry ɗasaɲ ɗy crn myry hirɗy vic vƻs pÿņ, ŧaɲ Ůhnaɲ ɗï sɳgŧi
vic myra srïr pviŧɹ ho jaÆ , (myhr kr, mÿnüɳ) Äpņy ɗasaɲ ɗy
crnaɲ ɗï đüŗ bķƨ, mÿɲ nank vasŧy (sß ŧoɲ vƻda) Ėhï suķ hÿ ,2,4,35,
     
(pɳna 679)
23 jün 2021
Dhanaasaree, Fifth Mehl:
He alone is called a warrior,
who is attached to the Lord's Love in this age.
Through the Perfect True Guru, he conquers his own soul,
and then everything comes under his control. || 1 ||
Sing the Praises of the Lord and Master,
with the love of your soul.
Those who seek His Sanctuary, and meditate on the Naam,
the Name of the Lord,
are blended with the Lord in celestial peace. || 1 || Pause ||
The feet of the Lord's humble servant abide in my heart;
with them, my body is made pure.
O treasure of mercy, please bless Nanak with
the dust of the feet of Your humble servants;
this alone brings peace. || 2 || 4 || 35 ||
     
(Page 679)
23 June 2021

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥