ਸੋਰਠਿ ਮਹਲਾ ੫ ॥
ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ 
ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ 
ਸੰਤਹੁ ਸੁਖੁ ਹੋਆ ਸਭ ਥਾਈ ॥ 
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ 
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ 
ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ 
 
(ਪੰਨਾ ੬੨੭)

[ਵਿਆਖਿਆ]
ਸੋਰਠਿ ਮਹਲਾ ੫ ॥
ਹੇ ਸੰਤ ਜਨੋ! (ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ 
ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ ।ਰਹਾਉ। 
ਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) 
ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ । 
ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ ।੧। 
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, 
ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ । 
ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, 
ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ।੨।੧੩।੭੭।
 
(ਪੰਨਾ ੬੨੭)
੨੩ ਅਗਸ੍ਤ ੨੦੧੯
सोरठि महला ५ ॥
परमेसरि दिता बँना ॥ दुख रोग का डेरा भँना ॥
अनद करहि नर नारी ॥ हरि हरि प्रभि किरपा धारी ॥१॥
सँतहु सुखु होआ सभ थाई ॥ 
पारब्रहमु पूरन परमेसरु रवि रहिआ सभनी जाई ॥ रहाउ ॥
धुर की बाणी आई ॥ तिनि सगली चिँत मिटाई ॥
दइआल पुरख मिहरवाना ॥ हरि नानक साचु वखाना ॥२॥१३॥७७॥              
(पँना ६२७)

[विआखिआ]
सोरठि महला ५ ॥
हे सँत जनो! (जिस मनुख्ख नूँ इह यकीन हो जांदा है कि) पारब्रहम पूरन परमेसर
सभ थावां विच मौजूद है (उस मनुख्ख नूँ) सभ थावां विच सुख ही प्रतीत हुँदा है ।रहाउ।
हे सँत जनो! (जिस मनुख्ख दे आतमक जीवन वासते) परमेसर ने (विकारां दे राह विच)
डक्का मार दित्ता, (उस मनुख्ख दे अँदरों) परमेसर ने दुख्खां ते रोगां दा डेरा ही मुका दित्ता ।
जिन्हां जीवां उते प्रभू ने (इह) किरपा कर दित्ती उह सारे जीव आतमक आनँद माणदे हन ।१।
हे सँत जनो! परमातमा दी सिफ़ति-सालाह दी बाणी जिस मनुख्ख दे अँदर आ वस्सी,
उस ने आपणी सारी चिँता दूर कर लई ।
हे नानक! दइआ दा सोमा प्रभू उस मनुख्ख उत्ते मेहरवान होइआ रहिँदा है,
उह मनुख्ख उस सदा काइम रहिण वाले प्रभू दा नाम (सदा) उचारदा है ।२।१३।७७।
(पँना ६२७)
२३ अगस्त २०१९
sorţi mhLa 5 .
prmysri ɗiŧa bɳna . ɗuķ rog ka dyra ßɳna .
Ȧnɗ krhi nr narï . hri hri pɹßi kirpa đarï .1.
sɳŧhu suķu hoÄ sß ȶaË .
parbɹhmu pürn prmysru rvi rhiÄ sßnï jaË . rhaŪ .
đur kï baņï ÄË . ŧini sgLï ciɳŧ mitaË .
ɗĖÄL purķ mihrvana . hri nank sacu vķana .2.13.77.
(pɳna 627)

[viÄķiÄ]
sorţi mhLa 5 .
hy sɳŧ jno! (jis mnuƻķ nüɳ Ėh ȳkïn ho jaɲɗa hÿ ki) 
parbɹhm pürn prmysr sß ȶavaɲ vic möjüɗ hÿ (Ūs mnuƻķ nüɳ) 
sß ȶavaɲ vic suķ hï pɹŧïŧ huɳɗa hÿ ,rhaŪ,
hy sɳŧ jno! (jis mnuƻķ ɗy Äŧmk jïvn vasŧy) 
prmysr ny (vikaraɲ ɗy rah vic) dƻka mar ɗiƻŧa, 
(Ūs mnuƻķ ɗy Ȧɳɗroɲ) prmysr ny ɗuƻķaɲ ŧy rogaɲ 
ɗa dyra hï muka ɗiƻŧa , jinɥaɲ jïvaɲ Ūŧy pɹßü ny 
(Ėh) kirpa kr ɗiƻŧï Ūh sary jïv Äŧmk Änɳɗ maņɗy hn ,1,
hy sɳŧ jno! prmaŧma ɗï siᴥfŧi-saLah ɗï baņï jis 
mnuƻķ ɗy Ȧɳɗr Ä vƻsï, Ūs ny Äpņï sarï ciɳŧa ɗür kr LË ,
hy nank! ɗĖÄ ɗa soma pɹßü Ūs mnuƻķ Ūƻŧy 
myhrvan hoĖÄ rhiɳɗa hÿ, Ūh mnuƻķ Ūs sɗa kaĖm rhiņ vaLy 
pɹßü ɗa nam (sɗa) Ūcarɗa hÿ ,2,13,77,
(pɳna 627)
23 Ȧgsǂ 2019
Sorat'h, Fifth Mehl:
         
The Transcendent Lord has given me His support. 
The house of pain and disease has been demolished. 
The men and women celebrate. 
The Lord God, Har, Har, has extended His Mercy. || 1 || 
O Saints, there is peace everywhere. 
The Supreme Lord God, the Perfect Transcendent Lord, 
is pervading everywhere. || Pause || 
The Bani of His Word emanated from the Primal Lord. 
It eradicates all anxiety. The Lord is merciful, 
kind and compassionate. Nanak chants the Naam, 
the Name of the True Lord. || 2 || 13 || 77 || 
(Page 627)
23 August 2019

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋੲੀ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥ .